ਜ਼ੇਲੈਂਸਕੀ ਦਾ ਤਿੱਖਾ ਬਿਆਨ : ਰੂਸ-ਈਰਾਨ ‘ਨਫ਼ਰਤ ਦੇ ਸਾਥੀ’, ਬਰਤਾਨੀਆ ਤੋਂ ਮੰਗਿਆ ਸਹਿਯੋਗ

ਦਿੱਲੀ, 19 ਮਾਰਚ : ਇਰਾਨ ਅਤੇ ਇਜਰਾਇਲ ਵਿਚਾਲੇ ਜਿਥੇ ਇਕ ਪਾਸੇ ਭਾਰੀ ਯੁੱਧ ਦਾ ਮਾਹੌਲ ਹੈ, ਉਥੇ ਦੁਸਰੇ ਪਾਸੇ ਯੁਕਰੇਨ ਦੇ ਵਲੋਦੋਮੀਰ ਜੇਲੇਸਕੀ ਨੇ ਰੂਸ ਅਤੇ ਇਰਾਨ ‘ਤੇ ਕੜਾ ਪ੍ਰਹਾਰ ਕਰਦਿਆਂ ਦੋਹਾਂ ਨੂੰ “ਨਫ਼ਰਤ ਦੇ ਮਾਮਲੇ ‘ਚ ਇਕੋ ਸੋਚ ਵਾਲੇ” ਕਰਾਰ ਦਿੱਤਾ ਹੈ ਅਤੇ ਇਸ ਨਾਜ਼ੁਕ ਵੇਲੇ ਕੀਰ ਸਟਾਰਮਰਰ ਤੋ ਸਹਿਯੋਗ ਦੀ ਅਪੀਲ ਕੀਤੀ ਹੈ।

ਉਨ੍ਹਾਂ ਇਹ ਗੱਲ ਉਸ ਸਮੇਂ ਕਹੀ ਜਦੋਂ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਕਾਰਨ ਅਮਰੀਕਾ ਦੀ ਮੱਧਸਥਤਾ ਹੇਠ ਚੱਲ ਰਹੀਆਂ ਰੂਸ-ਯੂਕਰੇਨ ਸ਼ਾਂਤੀ ਕੋਸ਼ਿਸ਼ਾਂ ਦੀ ਰਫ਼ਤਾਰ ਮੱਠੀ ਪੈ ਗਈ ਹੈ। ਬਰਤਾਨੀਆ ਦੀ ਸੰਸਦ ਵਿੱਚ ਸੰਬੋਧਨ ਕਰਦਿਆਂ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਅਤੇ ਈਰਾਨ ਦੀਆਂ ਸਰਕਾਰਾਂ ਸੋਚ ਅਤੇ ਰਵੱਈਏ ਵਿੱਚ ਇਕੋ ਜਿਹੀਆਂ ਹਨ ਅਤੇ ਇਹ ਸਾਂਝ ਹਥਿਆਰਾਂ ਦੇ ਮਾਮਲੇ ਵਿੱਚ ਵੀ ਨਜ਼ਰ ਆਉਂਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹੀਆਂ ਨਫ਼ਰਤ-ਆਧਾਰਿਤ ਨੀਤੀਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਾ ਚਾਹੀਦਾ । ਉਨ੍ਹਾਂ ਨੇ ਦੁਨੀਆ ਭਰ ਦੇ ਸਾਥੀਆਂ ਨੂੰ ਅਪੀਲ ਕੀਤੀ ਕਿ ਯੂਕਰੇਨ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ।

Scroll to Top