ਜ਼ਿਲ੍ਹਾ ਜੇਲ੍ਹ ਦੀਆਂ ਮਹਿਲਾ ਬੰਦੀਆਂ ਵੱਲੋਂ ਤਿਆਰ ਦੀਵੇ ਅਤੇ ਮੋਮਬੱਤੀਆਂ ਦੀ ਵਿਸ਼ੇਸ ਕਾਉੰਟਰ ਰਾਹੀਂ ਕੀਤੀ ਵਿਕਰੀ

ਜ਼ਿਲ੍ਹਾ ਜੇਲ੍ਹ ਦੀਆਂ ਮਹਿਲਾ ਬੰਦੀਆਂ ਵੱਲੋਂ ਤਿਆਰ ਦੀਵੇ ਅਤੇ ਮੋਮਬੱਤੀਆਂ ਦੀ ਵਿਸ਼ੇਸ ਕਾਉੰਟਰ ਰਾਹੀਂ ਕੀਤੀ ਵਿਕਰੀ
ਸੰਗਰੂਰ, 1 ਨਵੰਬਰ : ਦਿਵਾਲੀ ਦੇ ਸ਼ੁੱਭ ਦਿਹਾੜੇ ਨੂੰ ਮਨਾਉਣ ਲਈ ਜ਼ਿਲ੍ਹਾ ਜੇਲ੍ਹ ਦੇ ਬੰਦੀਆਂ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ । ਇਹ ਜਾਣਕਾਰੀ ਦਿੰਦਿਆਂ ਜੇਲ੍ਹ ਦੇ ਸੁਪਰਡੈਂਟ ਨਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਬੰਦੀਆਂ ਵੱਲੋਂ ਹੁਨਰ ਵਿਕਾਸ ਯੋਜਨਾ ਤਹਿਤ ਮੋਮਬੱਤੀਆਂ ਬਣਾਉਣ, ਵੱਖ ਵੱਖ ਰੰਗਾਂ ਵਿਚ ਦੀਵੇ ਤਿਆਰ ਕਰਨ ਦੀ ਸਿਖਲਾਈ ਪ੍ਰਾਪਤ ਕੀਤੀ ਗਈ । ਉਨ੍ਹਾਂ ਦੱਸਿਆ ਕਿ ਬੰਦੀਆਂ ਵੱਲੋਂ ਬਣਾਏ ਗਏ ਦੀਵਿਆਂ ਅਤੇ ਮੋਮਬੱਤੀਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਾਉੰਟਰ, ਜੇਲ੍ਹ ਦੇ ਪੈਟਰੋਲ ਪੰਪ ਉੱਤੇ ਲਗਾਇਆ ਗਿਆ। ਇਨ੍ਹਾਂ ਦੀਵਿਆਂ ਅਤੇ ਰੰਗ ਬਿਰੰਗੀਆਂ ਮੋਮਬਤੀਆਂ ਨੂੰ ਆਮ ਲੋਕਾਂ ਨੇ ਉਤਸ਼ਾਹ ਨਾਲ ਖਰੀਦਿਆ । ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਨਵਿੰਦਰ ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਮਹਿਲਾ ਬੰਦੀਆਂ ਦੇ ਮੁੜ ਵਸੇਬੇ ਲਈ ਹੁਨਰ ਅਤੇ ਕਿੱਤਾ ਮੁਖੀ ਸਿਖਲਾਈ ਨੂੰ ਹੁੰਗਾਰਾ ਮਿਲਿਆ ਹੈ ਅਤੇ ਉਨ੍ਹਾਂ ਦਾ ਮਨੋਬਲ ਉੱਚਾ ਹੋਇਆ ਹੈ ।

Leave a Comment

Your email address will not be published. Required fields are marked *

Scroll to Top