ਪਟਿਆਲਾ, 13 ਅਗਸਤ : ਸੰਸਥਾ ਜਨਹਿਤ ਸਮਿਤੀ ਵਲੋ ਅੱਜ 20 ਨੰਬਰ ਫਾਟਕ ਨੇੜੇ ਕਮਿਸ਼ਨਰ ਰਿਹਾਇਸ਼ ਦੇ ਕੌਲ 100 ਰੁੱਖ ਅਤੇ ਫੁੱਲਾਂ ਦੇ ਬੂਟੇ ਲਗਾਏ ਗੇ। ਸੰਸਥਾ ਵਲੋ ਇਸ ਸਾਲ ਤਕਰੀਬਨ ਇਕ ਹਜ਼ਾਰ ਰੁੱਖ ਲਗਾ ਕੇ ਸਾਂਭਣ ਦਾ ਮਿਸ਼ਨ ਮਿਥਿਆ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਅਬਦੁਲ ਵਾਹਿਦ ਪਲਾਂਟਸ ਮੇਨ ਨਰਸਰੀ ਵਾਲਿਆ ਵਲੋ ਵਿਸ਼ੇਸ ਤੌਰ ਸ਼ਿਰਕਤ ਕੀਤੀ ਗਈ । ਉਨ੍ਹਾਂ ਰੁੱਖ ਲਗਾਉਣ ਨੂੰ ਸਬ ਤੋ ਵੱਡੀ ਸੇਵਾ ਦਸਿਆ। ਉਨਾਂ ਕਿਹਾ ਕਿ ਸੰਸਥਾ ਰੁੱਖਾਂ ਨੂੰ ਸੰਭਾਲਣ ਲਈ ਬਹੁਤ ਬੜਾ ਉਪਰਾਲਾ ਕਰ ਰਹੀ ਹੈ ਜੌ ਸ਼ਲਾਘਾਯੋਗ ਹੈ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਵਲੋ ਦਸਿਆ ਗਿਆ ਕਿ ਰੁੱਖ ਲਗਾਉਣ ਦੇ ਨਾਲ ਸਾਂਭਣੇ ਬਹੁਤ ਜਰੂਰੀ ਹਨ। ਅਸੀ ਇਸ ਕੰਮ ਵਾਸਤੇ ਹਰ ਸਾਲ ਲਗਾਤਾਰ ਪਰਿਆਸ ਕਰ ਰਹੇ ਹਾਂ। ਕਿ ਜੇਕਰ ਹਰੇਕ ਸੰਸਥਾ ਰੁੱਖ ਲਗਾਉਣ ਦੇ ਨਾਲ ਉਨ੍ਹਾਂ ਰੁੱਖਾ ਸੀ ਸੰਭਾਲ ਵਿ ਕਰੇ ਤਾਂ ਹੀ ਧਰਤੀ ਨੂੰ ਹਰਿਆਵਲ ਅਤੇ ਸੋਹਣਾ ਬਣਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸਾਨੂੰ ਸਾਡੇ ਵਿਰਾਸਤੀ ਰੁੱਖ ਪਿੱਪਲ, ਬੋਹੜ, ਸੁਹਜਨਾ ਅਤੇ ਨਿਮ ਜਿਆਦਾ ਮਾਤਰਾ ਚ ਲਗੁਆਉਣੇ ਚਾਇਦੇ ਹਨ। ਜਿਕਰਯੋਗ ਹੈ ਕਿ ਸੰਸਥਾ ਵਲੋ ਜੁਲਾਈ ਅਗਸਤ ਵਿਚ ਵੱਡੀ ਮਾਤਰਾ ਵਿਚ ਰੁੱਖ ਲਗਾ ਕੇ ਸਾਂਭੇ ਜਾਂਦੇ ਹਨ। ਐਡਵੋਕੇਟ ਮਹਿਸਨਪੁਰੀ ਨੇ ਦੱਸਿਆ ਕਿ ਰਜਵਾਹਾ ਰੋਡ ਤੋਂ ਲੀਲਾ ਭਵਨ ਚੌਂਕ ਰੋਡ ਉਪਰ ਕਿੰਨੇ ਸੋ ਰੁੱਖ ਜਨਹਿਤ ਸਮਿਤੀ ਵੱਲੋਂ ਲਗਾ ਕੇ ਸਾਂਭੇ ਗੇ ਹਨ ਜੌ ਪਟਿਆਲਾ ਦੀ ਐਂਟਰੀ ਨੂੰ ਹਰਿਆਵਲ ਅਤੇ ਮਨਮੋਹਕ ਬਣਾਉਂਦੇ ਹਨ। ਇਸ ਮੌਕੇ ਰੁੱਖਾਂ ਨੂੰ ਸੰਭਾਲਣ ਲਈ ਸ਼ਿਵ ਕੁਮਾਰ ਸੇਤੀਆ ਤ੍ਰਿਪੜੀ ਪਟਿਆਲਾ ਨੂੰ ਦੋ ਟ੍ਰੀ ਗਾਰਡ ਦਿੱਤੇ ਗਏ, ਇਸ ਮੌਕੇ ਪਹੁੰਚੀਆ ਸਖਸ਼ੀਅਤਾਂ ਵਿਚ ਐਡਵੋਕੇਟ ਐਚ.ਐਨ ਮੈਹਸਮਪੁਰੀ, ਵਰਿੰਦਰ ਆਹਲੂਵਾਲੀਆ, ਐਡਵੋਕੇਟ, ਹਰਜਿੰਦਰ ਸਿੰਘ ਜਰਮਨੀ, ਜੀ. ਐੱਸ ਆਨੰਦ, ਮਨਜੀਤ ਸਿੰਘ, ਐੱਸ. ਪੀ. ਪਰਾਸ਼ਰ, ਸ਼ਿਵ ਕੁਮਾਰ ਸੇਤੀਆ, ਸਤੀਸ਼ ਜੋਸ਼ੀ, ਮਨਮੋਹਨ ਕ੍ਰਿਸ਼ਨ ਅਤੇ ਹੋਰ ਸੱਜਣ ਸ਼ਾਮਲ ਸਨ।