ਛਤੀਸਗੜ ਵਿਚ ਹੋਇਆ ਭਿਆਨਕ ਰੇਲ ਹਾਦਸਾ, ਪੰਜ ਦੀ ਮੌਤ

ਦਿੱਲੀ, 4 ਨਵੰਬਰ 2025 : ਛਤੀਸਗੜ ਵਿਚ ਅੱਜ ਇਕ ਭਿਆਨਕ ਰੇਲ ਹਾਦਸਾ ਹੋਣ ਕਾਰਨ ਪੰਜ ਲੋਕਾਂ ਦੀ ਮੌਤ ਤੇ ਕਈਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਚਾਅ ਟੀਮਾਂ ਨੇ ਜਿਥੇ ਆਪਣਾ ਕੰਮ ਸ਼ੁਰੂ ਕਰ ਦਿਤਾ, ਉੱਥੇ ਲੋਕਾਂ ਨੇਵੀ ਆਕੇ ਪੂਰੀ ਮਦਦ ਕੀਤੀ ।

ਜਾਣਕਾਰੀ ਅਨੁਸਾਰ ਇਹ ਹਾਦਸਾ ਬਿਲਾਸਪੁਰ-ਕਟਨੀ ਰੇਲਵੇ ਲਾਈਨ ’ਤੇ ਲਾਲ ਖੰਡ ਖੇਤਰ ਵਿੱਚ ਵਾਪਰਿਆ। ਰੇਲਵੇ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਇਸ ਟੱਕਰ ਤੋਂ ਬਾਅਦ ਕਈ ਯਾਤਰੀਆਂ ਹੇਠਾਂ ਦੱਬ ਗਏ, ਜਿਨ੍ਹਾਂ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਗੰਭੀਰ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਇਹ ਪਤਾ ਲੱਗਿਆ ਹੈ ਕਿ ਯਾਤਰੀ ਗੱਡੀ ਨੇ ਮਾਲ ਗੱਡੀ ਨੂੰ ਪਿੱਛੋਂ ਟੱਕਰ ਮਾਰੀ।

ਰੇਲਵੇ ਪ੍ਰਸ਼ਾਸਨ ਨੇ ਤੁਰੰਤ ਇੱਕ ਮੈਡੀਕਲ ਟੀਮ ਅਤੇ ਡਿਵੀਜ਼ਨਲ ਅਧਿਕਾਰੀਆਂ ਨੂੰ ਘਟਨਾ ਸਥਾਨ ’ਤੇ ਭੇਜਿਆ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਅਧਿਕਾਰੀ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਬਿਲਾਸਪੁਰ ਤੋਂ ਰਵਾਨਾ ਹੋ ਗਏ ਹਨ। ਇਸ ਰੂਟ ’ਤੇ ਰੇਲਗੱਡੀਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ ਅਤੇ ਕਈ ਐਕਸਪ੍ਰੈਸ ਅਤੇ ਯਾਤਰੀ ਰੇਲਗੱਡੀਆਂ ਨੂੰ ਰੱਦ ਜਾਂ ਤਬਦੀਲ ਕਰ ਦਿੱਤਾ ਗਿਆ ਹੈ।

Scroll to Top