ਚੰਡੀਗੜ੍ਹ ਦੇ ਸੈਕਟਰ-15 ਵਿਚ ਬਣੀ ਜ਼ੀਰੋ ਵੇਸਟ ਮਾਡਰਨ ਫੂਡ ਸਟ੍ਰੀਟ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 15 ਵਿਖੇ ਇਕ ਅਜਿਹੀ ਫੂਡ ਸਟ੍ਰੀਟ ਦਾ ਨਿਰਮਾਣ ਕੀਤਾ ਗਿਆ ਹੈ ਜੋ ਜ਼ੀਰੋ ਵੇਸਟ ਮਾਡਰਨ ਤੇ ਆਧਾਰਤ ਹੈ। ਉਕਤ ਫੂਡ ਸਟਰੀਟ ਜੋ ਪਹਿਲਾਂ ਗੰਦੀ ਦਿਖਾਈ ਦਿੰਦੀ ਸੀ ਅਤੇ ਸਿਹਤ ਦੇ ਮਾਪਦੰਡਾਂ `ਤੇ ਖਰੀ ਨਹੀਂ ਉਤਰਦੀ ਸੀ ਹੁਣ ਇਕ ਵੱਖਰੀ ਪਛਾਣ ਬਣਾਉਣ ਜਾ ਰਹੀ ਹੈ, ਇਸ ਦਾ ਕਾਰਨ ਇਹ ਹੈ ਕਿ ਇਸ ਜ਼ੀਰੋ ਵੇਸਟ ਮਾਡਰਨ ਫੂਡ ਸਟਰੀਟ `ਚ ਪਲਾਸਟਿਕ `ਤੇ ਪੂਰਨ ਪਾਬੰਦੀ ਹੋਵੇਗੀ ।