ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਨੌਜਵਾਨ

ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਨੌਜਵਾਨ
ਜਲੰਧਰ : ਮਲੌਟ ਨੇੜਲੇ ਪਿੰਡ ਰੱਤਾ ਟਿੱਬਾ ਤੋਂ ਮੋਹਲਾਂ ਸੜ੍ਹਕ ’ਤੇ ਇੱਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਪੁਲਸ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਤੇ ਲਾਸ਼ ਨੂੰ ਕਬਜੇ ’ਚ ਲੈ ਕੇ ਸਿਵਲ ਹਸਪਤਾਲ ਮਲੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਦੀ ਦੁਪਹਿਰ ਕਰੀਬ 2 ਵਜ੍ਹੇ ਵਿਸ਼ਾਲ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਗੱਦਾ ਡੋਬ ਜਦ ਕੁਝ ਦਿਨ ਪਹਿਲਾਂ ਨਵੇਂ ਲਏ ਮੋਟਰਸਾਈਕਲ ਦੀ ਕਿਸ਼ਤ ਭਰ ਕੇ ਪੰਨੀਵਾਲਾ ਫੱਤਾ ਤੋਂ ਆਪਣੇ ਮੋਟਰਸਾਈਕਲ ਉਪਰ ਵਾਪਸ ਪਿੰਡ ਪਰਤ ਰਿਹਾ ਸੀ ਤਾਂ ਰਸਤੇ ’ਚ ਰੱਤੇ ਟਿੱਬੇ ਵਾਲੇ ਪਾਸਿਓਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਵਿਸ਼ਾਲ ਸਿੰਘ ਦਾ ਮੋਟਰਸਾਈਕਲ ਰੋਕ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁੂਰੂ ਕਰ ਦਿੱਤੀ। ਇਸ ਦੌਰਾਨ ਉਕਤ ਨੌਜਵਾਨਾਂ ਨੇ ਵਿਸ਼ਾਲ ਸਿੰਘ ’ਤੇ ਪਿਸਤੌਲ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਮੌਕੇ ’ਤੇ ਹੀ ਵਿਸ਼ਾਲ ਸਿੰਘ ਦੀ ਮੌਤ ਹੋ ਗਈ।

Leave a Comment

Your email address will not be published. Required fields are marked *

Scroll to Top