ਗੁਰਪਤਵੰਤ ਸਿੰਘ ਪੰਨੂ ਵੱਲੋਂ ਦਿਲਜੀਤ ਦੋਸਾਂਝ ਨੂੰ ਧਮਕੀ

ਦਿੱਲੀ, 29 ਅਕਤੂਬਰ 2025 : ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵਲੋ ਕੇਬੀਸੀ ਵਿਚ ਜਾਣ ਅਤੇ ਫਿਰ ਅਦਾਕਾਰ ਅਮਿਤਾਭ ਬਚਨ ਦੇ ਪੈਰ ਛੂਹਣ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ। ਉਨਾ ਧਮਕੀ ਦਿੰਦਿਆਂ ਸੰਗਠਨ ਨੇ ਕਿਹਾ ਹੈ ਕਿ 1 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ “ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ” ਵਜੋਂ ਮਨਾਇਆ ਜਾਂਦਾ ਹੈ, ਇਸ ਲਈ ਉਸ ਦਿਨ ਕਿਸੇ ਭੀ ਤਰ੍ਹਾਂ ਦਾ ਮਨੋਰੰਜਨ ਪ੍ਰੋਗਰਾਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਧਮਕੀ ਤੋਂ ਬਾਅਦ ਆਸਟ੍ਰੇਲੀਆਈ ਸੁਰੱਖਿਆ ਏਜੰਸੀਆਂ ਨੇ ਇਸ ਸਮਾਰੋਹ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਪੰਨੂ ਨੇ 29 ਅਕਤੂਬਰ 2025 ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਉਹ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੇ ਦਿਲਜੀਤ ਦੇ ਮਿਊਜ਼ਿਕ ਸ਼ੋਅ ਨੂੰ ਰੋਕਣਗੇ।

ਇਹ ਧਮਕੀ ਉਸ ਘਟਨਾ ਤੋਂ ਬਾਅਦ ਆਈ ਹੈ ਜਦੋਂ ਦਿਲਜੀਤ ਦੋਸਾਂਝ ਨੇ ਟੀਵੀ ਪ੍ਰੋਗਰਾਮ ‘ਕੌਣ ਬਨੇਗਾ ਕਰੋੜਪਤੀ 17’ ਦੇ ਇੱਕ ਐਪੀਸੋਡ ਦੌਰਾਨ ਅਮਿਤਾਭ ਬੱਚਨ ਦੇ ਪੈਰ ਛੂਹੇ ਸਨ। SFJ ਨੇ ਅਮਿਤਾਭ ਬੱਚਨ ’ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ “ਭੀੜ ਨੂੰ ਉਕਸਾਉਣ” ਦੇ ਆਰੋਪ ਲਗਾਏ ਹੋਏ ਹਨ।

Scroll to Top