ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਗਏ ਦੋ ਨੌਜਵਾਨਾਂ ਨੂੰ ਕੀ ਮਿਲੀ ਜਿ਼ੰਦਗੀ ਤੋਂ ਰਾਹਤ ?

ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਗਏ ਦੋ ਨੌਜਵਾਨਾਂ ਨੂੰ ਕੀ ਮਿਲੀ ਜਿ਼ੰਦਗੀ ਤੋਂ ਰਾਹਤ ?
ਬਠਿੰਡਾ : ਬਠਿੰਡਾ ਸਰਹਿੰਦ ਨਹਿਰ ਵਿਚ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਗਏ ਦੋ ਨੌਜਵਾਨਾਂ ਦੇ ਡੁੱਬ ਜਾਣ ਦਾ ਪਤਾ ਲੱਗਿਆ ਹੈ। ਡੱਬਣ ਤੋਂ ਬਾਅਦ ਗੋਤਾਖੋਰਾਂ ਵਲੋਂ ਕੀਤੀ ਜਾ ਰਹੀ ਭਾਲ ਦੇ ਕਾਫੀ ਸਮੇਂ ਬਾਅਦ ਵੀ ਕੋਈ ਥਹੁ ਪਤਾ ਨਾ ਲੱਗਣ ਦੇ ਚਲਦਿਆਂ ਕੀ ਨਹਿਰ ਵਿਚ ਡੁੱਬੇ ਦੋਵੇਂ ਨੌਜਵਾਨ ਗਰਮੀ ਤੋਂ ਰਾਹਤ ਪਾਉਣ ਦੇ ਚੱਕਰ ਵਿਚ ਜਿ਼ੰਦਗੀ ਤੋਂ ਰਾਹਤ ਤਾਂ ਨਹੀਂ ਪਾ ਗਏ ਇਹ ਹਾਲੇ ਸਮੇਂ ਦੀ ਗੋਦ ਵਿਚ ਹੈ। ਨਹਿਰ ਕੋਲ ਮੌਜੂਦ ਲੋਕਾਂ ਨੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਨਹਿਰ ਵਿਚ ਡੁੱਬੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਦੇਰ ਸ਼ਾਮ ਖ਼ਬਰ ਲਿਖੇ ਜਾਣ ਤਕ ਦੋਵਾਂ ਡੁੱਬੇ ਨੌਜਵਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ।

Leave a Comment

Your email address will not be published. Required fields are marked *

Scroll to Top