ਖ਼ਾਲਸਾ ਕਾਲਜ ਪਟਿਆਲਾ ਵੱਲੋਂ 450 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਕਰਵਾਇਆ ਗਿਆ ਵਿਸ਼ੇਸ਼ ਲੈਕਚਰ ਅਤੇ ਮੁਕਾਬਲੇ
ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੀ ਪੰਜਾਬੀ ਸਾਹਿਤ ਸਭਾ, ਫਾਈਨ ਆਰਟਸ ਵਿਭਾਗ, ਅਤੇ ਧਰਮ ਅਧਿਐਨ ਵਿਭਾਗ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ, ਲੇਖ ਲਿਖਣ, ਕਵਿਤਾ ਲਿਖਣ ਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਸ਼ੇਸ਼ ਲੈਕਚਰ ਲਈ ਪਹੁੰਚੇ ਡਾ. ਗੁਰਵੀਰ ਸਿੰਘ ਨੇ ਗੁਰੂ ਅਮਰਦਾਸ ਜੀ ਦੇ ਜੀਵਨ ਵੇਰਵਿਆਂ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਆਪ ਜੀ ਦਾ ਜੀਵਨ ਸੇਵਾ ਦੀ ਇੱਕ ਅਜਿਹੀ ਅਨੋਖੀ ਮਿਸਾਲ ਹੈ ਜਿਸ ਦੀ ਕੋਈ ਵੀ ਹੋਰ ਉਦਾਹਰਨ ਸੰਸਾਰ ਪੱਧਰ ’ਤੇ ਵੇਖਣ ਨੂੰ ਨਹੀਂ ਮਿਲਦੀ। ਉਨਾਂ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਨੇ ਬਜ਼ੁਰਗ ਅਵਸਥਾ ਵਿੱਚ 12 ਸਾਲ ਲਗਾਤਾਰ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਅਤੇ ਇਸ ਸੇਵਾ ਦੀ ਬਦੌਲਤ ਉਨਾਂ ਨੂੰ ਗੁਰਗੱਦੀ ਹਾਸਲ ਹੋਈ। ਪੰਜਾਬੀ ਸਾਹਿਤ ਸਭਾ ਅਤੇ ਫਾਈਨ ਆਰਟਸ ਵਿਭਾਗ ਵੱਲੋਂ ਕਰਵਾਏ ਗਏ ਮੁਕਾਬਲਿਆਂ ਵਿੱਚੋਂ ਲੇਖ ਲਿਖਣ ਮੁਕਾਬਲੇ ਵਿੱਚ ਰਾਜਬੀਰ ਕੌਰ ਬੀਏ ਭਾਗ ਪਹਿਲਾ, ਚਾਹਤਜੋਤ ਸਿੰਘ ਬੀਏ ਭਾਗ ਦੂਜਾ ਤੇ ਅੰਮਿ੍ਰਤਪਾਲ ਕੌਰ ਬੀਏ ਭਾਗ ਦੂਜਾ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਲਿਖਣ ਮੁਕਾਬਲਿਆਂ ਵਿੱਚੋਂ ਹਰਮਨਜੋਤ ਸਿੰਘ ਐਮ ਏ ਪੰਜਾਬੀ ਭਾਗ ਪਹਿਲਾ, ਸੁਖਮਨਪ੍ਰੀਤ ਕੌਰ ਐਮ ਏ ਪੰਜਾਬੀ ਭਾਗ ਦੂਜਾ ਅਤੇ ਖੁਸ਼ਬੂ ਬੀਕਾਮ ਭਾਗ ਪਹਿਲਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੇਂਟਿੰਗ ਮੁਕਾਬਲਿਆਂ ਵਿੱਚ ਗੁਰਲੀਨ ਕੌਰ ਬੀਏ ਭਾਗ ਪਹਿਲਾ, ਸਿਮਰਜੀਤ ਸਿੰਘ ਬੀਏ ਭਾਗ ਪਹਿਲਾ, ਅਤੇ ਸੁਖਮਨ ਸਿੰਘ ਬੀਏ ਭਾਗ ਪਹਿਲਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਪੇਂਟਿੰਗ ਮੁਕਾਬਲਿਆਂ ਵਿੱਚ ਹੀ ਅਭਿਸ਼ੇਕ ਕੁਮਾਰ ਬੀਏ ਭਾਗ ਪਹਿਲਾ ਅਤੇ ਖੁਸ਼ਪ੍ਰੀਤ ਕੌਰ ਬੀਐਸ ਸੀ ਨਾਨ ਮੈਡੀਕਲ ਨੇ ਹੌਸਲਾ ਅਫਜਾਈ ਸਨਮਾਨ ਪ੍ਰਾਪਤ ਕੀਤੇ।
ਇਸ ਮੌਕੇ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਕਾਦਮਿਕਤਾ ਦੇ ਨਾਲ-ਨਾਲ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਅਮੀਰ ਵਿਰਾਸਤ ਨਾਲ ਜੋੜਨ ਲਈ ਵੀ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ। ਉਨਾਂ ਮੁਕਾਬਲਿਆਂ ਵਿੱਚ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਨਾਲ ਦੀ ਨਾਲ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਮੁਬਾਰਕਬਾਦ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪਰਮਜੀਤ ਕੌਰ ਮੁਖੀ ਪੰਜਾਬੀ ਵਿਭਾਗ, ਪ੍ਰੋ. ਜਗਰੂਪ ਕੌਰ ਕਨਵੀਨਰ ਪੰਜਾਬੀ ਸਾਹਿਤ ਸਭਾ, ਡਾ. ਮਨਵੀਰ ਕੌਰ ਮੁਖੀ ਫਾਈਨ ਆਰਟਸ ਵਿਭਾਗ, ਡਾ. ਜਸਵਿੰਦਰ ਸਿੰਘ, ਡਾ. ਸਰਬਜੀਤ ਸਿੰਘ ਤੋਂ ਇਲਾਵਾ ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।