ਕੋਰਟ ਨੇ ਦਿੱਤੇ ਮੁੱਖ ਮੰਤਰੀ ਦੀਆਂ ਫੇਕ ਵੀਡਿਓਜ ਇੰਟਰਨੈਟ ਤੋ ਹਟਾਉਣ ਦੇ ਨਿਰਦੇਸ਼

ਚੰਡੀਗੜ, 23 ਅਕਤੂਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਏਆਈ ਰਾਹੀ ਫੇਕ ਵੀਡਿਓਜ ਬਣਾਉਣ ਦੇ ਦੋਸ਼ ਹੇਠ ਪੰਜਾਬ ਪੁਲਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਲਈ ਹੈ। ਜਾਣਕਾਰੀ ਅਨੁਸਾਰ ਹੁਣ ਮੁਹਾਲੀ ਦੀ ਕੋਰਟ ਨੇ ਫੇਸਬੁੱਕ ਤੇ ਗੂਗਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਏਆਈ ਦੀ ਮਦਦ ਨਾਲ ਤਿਆਰ ਡੀਪ ਫੇਕ ਵੀਡੀਓ ਇੰਟਰਨੈੱਟ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ।

ਦਸ ਦਈਏ ਕਿ ਪੁਲੀਸ ਨੇ ਕਿਹਾ ਕਿ ‘ਜਗਮਨ ਸਮਰਾ’ ਨਾਂ ਦੇ ਫੇਸਬੁੱਕ ਅਕਾਊਂਟ ਦੇ ਉਪਭੋਗਤਾਵਾਂ ਨੇ ਕਈ ਪੋਸਟਾਂ ਅਪਲੋਡ ਕੀਤੀਆਂ ਹਨ, ਜੋ ਪੰਜਾਬ ਵਿੱਚ ਜਨਤਕ ਸਦਭਾਵਨਾ ਬਣਾਈ ਰੱਖਣ ਲਈ ਨੁਕਸਾਨਦੇਹ ਹੈ। ਇਸ ਲਈ ਕੇਸ ਦਰਜ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਏਆਈ ਡੀਪ ਫੇਕ ਵੀਡੀਓ ਸੱਜੇ-ਪੱਖੀ ਟਰੋਲਰਜ਼ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ। ਇਹ ਇੱਕ ਫ਼ਰਜ਼ੀ ਵੀਡੀਓ ਹੈ ਅਤੇ ਕੋਰਟ ਨੇ ਇਸ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।’

ਕੋਰਟ ਨੇ 22 ਅਕਤੂਬਰ ਨੂੰ ਜਾਰੀ ਹੁਕਮਾਂ ਵਿਚ ਫੇਸਬੁੱਕ ਤੇ ਗੂਗਲ ਨੂੰ ਸਾਰੀ ਅਪਮਾਨਜਨਕ ਸਮੱਗਰੀ ਹਟਾਉਣ ਅਤੇ ਸਬੰਧਤ ਰਿਕਾਰਡ ਨੂੰ ਸੁਰੱਖਿਅਤ ਰੱਖਣ ਲਈ ਕਿਹਾ ਹੈ, ਜਿਸਨੂੰ ਲੈ ਕੇ ਜਾਂਚ ਚਲ ਰਹੀ ਹੈ।

Scroll to Top