ਕੇਰਲ `ਚ ਨੀਲੇਸ਼ਵਰ ਮੰਦਰ ਵਿਚ ਸਮਾਗਮ ਦੌਰਾਨ ਆਤਿਸ਼ਬਾਜ਼ੀ ਚੱਲਣ ਕਾਰਨ ਲੱਗੀ ਅੱਗ ਵਿਚ 154 ਤੋਂ ਵੱਧ ਜਣੇ ਹੋਏ ਜ਼ਖ਼ਮੀ

ਕੇਰਲ `ਚ ਨੀਲੇਸ਼ਵਰ ਮੰਦਰ ਵਿਚ ਸਮਾਗਮ ਦੌਰਾਨ ਆਤਿਸ਼ਬਾਜ਼ੀ ਚੱਲਣ ਕਾਰਨ ਲੱਗੀ ਅੱਗ ਵਿਚ 154 ਤੋਂ ਵੱਧ ਜਣੇ ਹੋਏ ਜ਼ਖ਼ਮੀ
ਕੇਰਲ : ਭਾਰਤ ਦੇਸ਼ ਦੇਸ਼ ਸੂਬੇ ਕੇਰਲ `ਚ ਨੀਲੇਸ਼ਵਰ ਦੇ ਨੇੜੇ ਸੋਮਵਾਰ ਦੇਰ ਰਾਤ ਇਕ ਮੰਦਰ ਦੇ ਤਿਉਹਾਰ ਦੌਰਾਨ ਇਕ ਵੱਡਾ ਹਾਦਸਾ ਵਾਪਰਨ ਨਾਲ 154 ਜਣਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮੰਦਿਰ ਸਮਾਗਮ ਦੌਰਾਨ ਆਤਿਸ਼ਬਾਜ਼ੀ ਦੌਰਾਨ ਅੱਗ ਲੱਗ ਗਈ, ਜਿਸ ਦੌਰਾਨ ਜਿਥੇ 154 ਤੋਂ ਵੱਧ ਜਣੇ ਜ਼ਖ਼ਮੀ ਹੋਏ ਵਿੱਚੋਂ 10 ਗੰਭੀਰ ਜ਼ਖ਼ਮੀ ਹਨ । ਪੁਲਸ ਮੁਤਾਬਕ ਜ਼ਖਮੀਆਂ ਨੂੰ ਕਾਸਰਗੋਡ,ਕੰਨੂਰ ਅਤੇ ਮੰਗਲੁਰੂ ਦੇ ਵੱਖ-ਵੱਖ ਹਸਪਤਾਲਾਂ `ਚ ਲਿਜਾਇਆ ਗਿਆ ਹੈ । ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੰਜੁਥੰਬਲਮ ਵੀਰਾਰਕਵੂ ਮੰਦਰ ਦੇ ਕੋਲ ਸਟੋਰੇਜ `ਚ ਰੱਖੇ ਪਟਾਕਿਆਂ `ਚ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ । ਪੁਲਿਸ ਮੁਤਾਬਕ ਇਹ ਹਾਦਸਾ ਅੱਧੀ ਰਾਤ ਦੇ ਕਰੀਬ ਵਾਪਰਿਆ । ਆਤਿਸ਼ਬਾਜ਼ੀ ਦੌਰਾਨ ਚੰਗਿਆੜੀਆਂ ਸਟੋਰੇਜ ਵਿੱਚ ਡਿੱਗ ਗਈਆਂ, ਜਿਸ ਕਾਰਨ ਉੱਥੇ ਰੱਖੇ ਪਟਾਕਿਆਂ ਨੂੰ ਅੱਗ ਲੱਗ ਗਈ। ਉੱਥੇ ਮੌਜੂਦ ਲੋਕਾਂ ਨੇ ਤੁਰੰਤ ਪੁਲਸ ਨੂੰ ਫੋਨ ਕਰਕੇ ਹਾਦਸੇ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਕੁਲੈਕਟਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਮੇਤ ਜਿ਼ਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ `ਤੇ ਪਹੁੰਚ ਗਏ ਹਨ ।

Leave a Comment

Your email address will not be published. Required fields are marked *

Scroll to Top