ਕੇਂਦਰੀ ਜੇਲ ਲੁਧਿਆਣਾ ਵਿਚ ਕੈਦੀਆਂ ਵਿਚਕਾਰ ਹੋਈ ਝੜੱਪ ਦੌਰਾਨ ਕੈਦੀ ਹੋਈ ਖੂਨੋ ਖੂਨ

ਕੇਂਦਰੀ ਜੇਲ ਲੁਧਿਆਣਾ ਵਿਚ ਕੈਦੀਆਂ ਵਿਚਕਾਰ ਹੋਈ ਝੜੱਪ ਦੌਰਾਨ ਕੈਦੀ ਹੋਈ ਖੂਨੋ ਖੂਨ
ਲੁਧਿਆਣਾ : ਪੰਜਾਬ ਦੇ ਹੌਜਰੀ ਦੇ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਵਿਚ ਬੀਤੀ ਦੇਰ ਰਾਤ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੀ ਬੈਰਕ ਵਿਚ ਕੈਦੀ ਆਪਸ ਵਿਚ ਭਿੜ ਪਏ। ਇਸ ਦੌਰਾਨ ਕੈਦੀਆਂ ਦੇ ਇਕ ਧੜੇ ਨੇ ਇਕ ਕੈਦੀ ਦੇ ਸਿਰ `ਤੇ ਰੋਟੀ ਵਾਲਾ ਭਾਂਡਾ ਮਾਰ ਮਾਰ ਕੇ ਉਸ ਨੂੰ ਖੂਨੋਖੂਨ ਕਰ ਦਿੱਤਾ। ਇਸ ਨਾਲ ਉਸ ਕੈਦੀ ਦਾ ਸਿਰ ਪਾੜ ਗਿਆ । ਜ਼ਖ਼ਮੀ ਕੈਦੀ ਨੂੰ ਇਲਾਜ ਲਈ ਜੇਲ੍ਹ ਦੇ ਹਸਪਤਾਲ ਵਿਚ ਲਿਜਾਇਆ ਗਿਆ। ਮੈਡੀਕਲ ਅਧਿਕਾਰੀ ਨੇ ਉਸ ਦੀ ਹਾਲਤ ਨੂੰ ਵੇਖਦਿਆਂ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਉੱਥੇ ਜ਼ਖ਼ਮੀ ਕੈਦੀ ਦੇ ਸਿਰ `ਤੇ ਟਾਂਕੇ ਲਗਾਏ ਗਏ। ਜੇਲ੍ਹ ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।

Leave a Comment

Your email address will not be published. Required fields are marked *

Scroll to Top