ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਕਿਤਾਬ ਰਿਲੀਜ ਸਮਾਗਮ ਵਿਚ ਪੁੱਜੇ ਕੈ. ਅਮਰਿੰਦਰ ਸਿੰਘ, ਛਿੜੀ ਚਰਚਾ
ਚੰਡੀਗੜ੍ਹ , 17 ਨਵੰਬਰ ; ਕਾਂਗਰਸ ਦੇ ਨੇਤਾ ਸੋਨੀਆ ਗਾਂਧੀ ਦੇ ਕਿਤਾਬ ਰਿਲੀਜ ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਕੈ. ਅਮਰਿੰਦਰ ਸਿੰਘ ਨੇ ਸਿ਼ਰਕਤ ਕੀਤੀ, ਜਿਸਨੇ ਸਿਆਸੀ ਹਲਕਿਆਂ ਵਿਚ ਨਵੀਆਂ ਚਰਚਾਵਾਂ ਛੇੜ ਦਿੱਤੀਆਂ।
ਇਸ ਦੌਰਾਨ ਉਨਾ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਉਨਾ ਨੂੰ ਸਿਰ਼ਫ ਸੱਦਾ ਮਿਲਿਆ ਸੀ। ਇਸ ਲਈ ਉਹ ਆਏ ਹਨ। ਉਨਾ ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਨੂੰ ਵੀ ਸਿਰੇ ਤੋ ਨਕਾਰ ਦਿੱਤਾ। ਉਨਾ ਕਿਹਾ ਕਿ ਜਦੋਂ ਉਨ੍ਹਾਂ ਦੀਆਂ ਆਪਣੀਆਂ ਤਿੰਨ ਕਿਤਾਬਾਂ ਰਿਲੀਜ਼ ਹੋਈਆਂ ਸਨ ਤਾਂ ਸੋਨੀਆ ਗਾਂਧੀ ਵੀ ਉਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਏ ਸਨ। ਇਸ ਲਈ ਉਹ ਵੀ ਸ਼ਾਮਲ ਹੋਣ ਆਏ ਹਨ। ਪਰ ਦੂਸਰੇ ਪਾਸੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਨੂੰ ਲੈ ਕੇ ਸ਼ੁਰੂ ਹੋਈ ਸਿਆਸੀ ਚਰਚਾ ‘ਤੇ ਉਨ੍ਹਾਂ ਨੇ ਆਪਣਾ ਪੱਖ ਸਪੱਸ਼ਟ ਕੀਤਾ ਹੈ।