ਐੱਸ. ਜੀ. ਪੀ. ਸੀ. ਕਾਰਜਕਾਰਨੀ ਦੀ ਮੀਟਿੰਗ ਅੱਜ

ਐੱਸ. ਜੀ. ਪੀ. ਸੀ. ਕਾਰਜਕਾਰਨੀ ਦੀ ਮੀਟਿੰਗ ਅੱਜ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਚੌਥੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੀ ਅਗਵਾਈ ’ਚ ਪਹਿਲੀ ਕਾਰਜਕਾਰਨੀ ਦੀ ਬੈਠਕ 12 ਨਵੰਬਰ ਨੂੰ ਐੱਸ. ਜੀ. ਪੀ. ਸੀ. ਦੇ ਹੈੱਡਕੁਆਰਟਰ ’ਚ ਹੋਵੇਗੀ। ਬੈਠਕ ’ਚ ਧਾਮੀ ਵੱਲੋਂ ਗਠਤ 11 ਮੈਂਬਰੀ ਧਾਰਮਿਕ ਸਲਾਹਕਾਰ ਬੋਰਡ ਦੇ ਮੈਂਬਰਾਂ ਦੇ ਨਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ । ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ 30 ਅਗਸਤ ਨੂੰ ਤਨਖ਼ਾਹੀਆ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਸਬੰਧੀ ਫ਼ੈਸਲੇ ਬਾਰੇ ਉਕਤ ਬੋਰਡ ਦੇ ਮੈਂਬਰਾਂ ਦੀ ਛੇਤੀ ਬੈਠਕ ਬੁਲਾ ਕੇ ਉਨ੍ਹਾਂ ਨਾਲ ਚਰਚਾ ਕਰ ਸਕਦੇ ਹਨ ।

Leave a Comment

Your email address will not be published. Required fields are marked *

Scroll to Top