ਬਟਾਲਾ, 22 ਨਵੰਬਰ : ਵਿਜੀਲੈਸ ਦੀ ਟੀਮ ਨੇ ਅੱਜ ਇਕ ਸਿ਼ਕਾਇਤਕਰਤਾ ਦੀ ਸਿਕਾਇਤ ਉਪਰ ਕਾਰਵਾਈ ਕਰਦਿਆਂ 50 ਹਜਾਰ ਰਿਸਵਤ ਲੈਦਿਆਂ ਐਸਡੀਐਮ ਕਮ ਨਗਰ ਨਿਗਮ ਕਮਿਸ਼ਨਰ ਬਟਾਲਾ ਨੂੰ ਗ੍ਰਿਫਤਾਰਕੀਤਾ ਹੈ।
ਜਿਕਰਯੋਗ ਹੈ ਕਿ ਵਿਜੀਲੈਸ ਨੇ ਇਹ ਕਾਰਵਾਈ ਬੀਕੋ ਕੰਪਲੈਕਸ ਦੇ ਵਸਨੀਕ ਅਮਰਪਾਲ ਸਿੰਘ ਦੀ ਸ਼ਿਕਾਇਤ ‘ਤੇ ਕੀਤੀ ਗਈ। ਵਿਜੀਲੈਂਸ ਨੇ ਕਮਿਸ਼ਨਰ ਦੀ ਰਿਹਾਇਸ਼ ‘ਤੇ ਰੇਡ ਕਰਕੇ 13 ਲੱਖ ਰੁਪਏ ਤੋਂ ਵੱਧ ਨਕਦ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ।
ਅਮਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕਰਵਾਏ ਕੰਮਾਂ ਦੇ ਬਿਲਾਂ ਨੂੰ ਪਾਸ ਕਰਨ ਦੇ ਲਈ ਉਨਾ ਵਲੋ ਰਿਸਵਤ ਦੀ ਮੰਗ ਕੀਤੀ ਗਈ ਸੀ। ਵਿਜੀਲੈਂਸ ਅਧਿਕਾਰੀਆਂ ਦੇ ਅਨੁਸਾਰ, ਸ਼ਿਕਾਇਤਕਰਤਾ ਨੇ ਪੰਜਾਹ ਹਜ਼ਾਰ ਰੁਪਏ ਦਿੱਤੇ, ਜਦੋਂ ਇਹ ਰਕਮ ਐੱਸਡੀਐਮ ਪਾਂਥੇ ਕੋਲ ਪਹੁੰਚੀ, ਵਿਜੀਲੈਂਸ ਨੇ ਸ਼ੁੱਕਰਵਾਰ ਰਾਤ ਕਰੀਬ ਸਾਢੇ ਨੌ ਵਜੇ ਉਨ੍ਹਾਂ ਦੀ ਰਿਹਾਇਸ਼ ‘ਤੇ ਰੇਡ ਕਰ ਦਿੱਤਾ ਤੇ ਉਨਾ ਨੂੰ ਗ੍ਰਿਫਤਾਰ ਕਰ ਲਿਆ।