ਹੁਸ਼ਿਆਰਪੁਰ, 6 ਦਸੰਬਰ : ਇੰਗਲੈਂਡ ਦੇ ਗ੍ਰੇਵਜੈਂਟ ਸ਼ਹਿਰ ਵਿੱਚ ਪਰਿਵਾਰ ਸਮੇਤ ਰਹਿ ਰਹੇ ਇੱਕ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਟਾਹਲੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਹਿਚਾਣ 36 ਸਾਲਾ ਰਵਿੰਦਰ ਸਿੰਘ ਪੁੱਤਰ ਨਾਨਕ ਸਿੰਘ ਵਜੋਂ ਹੋਈ, ਜੋ ਲੰਬੇ ਸਮੇਂ ਤੋਂ ਵਿਦੇਸ਼ ਵੱਸਦਾ ਸੀ।
ਜਾਣਕਾਰੀ ਅਨੁਸਾਰ ਅੱਜ ਪਰਿਵਾਰ ਨੂੰ ਅਚਾਨਕ ਉਸਦੇ ਦੇਹਾਂਤ ਦੀ ਖਬਰ ਮਿਲੀ, ਜਿਸ ਕਾਰਨ ਸ਼ੋਕ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ, ਰਵਿੰਦਰ ਸਿੰਘ ਪਿਛਲੇ 18 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ ਅਤੇ ਅਕਸਰ ਹੀ ਪੰਜਾਬ ਆਉਂਦਾ-ਜਾਂਦਾ ਸੀ। ਉਸ ਦੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਹਾਲ ਹੀ ਵਿਚ ਪਿਤਾ ਬਣਿਆ ਸੀ ਅਤੇ ਇਸ ਖੁਸ਼ੀ ਕਰਕੇ ਉਸ ਨੇ 10 ਦਸੰਬਰ ਨੂੰ ਪੰਜਾਬ ਆਉਣ ਲਈ ਟਿਕਟ ਵੀ ਕਰਵਾ ਲਈ ਸੀ ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮੰਜੂਰ ਸੀ।