ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ

ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ
ਗੁਰਦਾਸਪੁਰ ,10 ਸਤੰਬਰ 2023 : ਵਿਦੇਸ਼ ਵਿੱਚ ਚੰਗੇ ਭਵਿੱਖ ਦੇ ਲਈ ਰੋਜ਼ੀ ਰੋਟੀ ਕਮਾਉਣ ਗਏ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਬਹਾਦਰ ਦੇ ਜੰਮਪਲ ਜਗਜੋਤ ਸਿੰਘ(30) ਦੀ ਅਮਰੀਕਾ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਜਗਜੋਤ ਸਿੰਘ ਨੂੰ 2017 ਵਿਚ ਆਪਣੇ ਸੁਨਹਿਰੀ ਭਵਿੱਖ ਦੇ ਲਈ ਅਮਰੀਕਾ ਭੇਜਿਆ ਸੀ ਜੋ ਉਥੇ ਡਰਾਇਵਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਉਹ ਨਿਊਯਾਰਕ ਤੋ ਕੈਲੀਫੋਰਨੀਆ ਤੱਕ ਟਰੱਕ ਚਲਾਉਣ ਦਾ ਕੰਮਕਾਰ ਕਰਦਾ ਸੀ ਅਤੇ ਪਿਛਲੇ ਦਿਨੀ ਐਲ.ਏ ਸ਼ਹਿਰ ਵਿਚ 28 ਅਗਸਤ ਨੂੰ ਇਕ ਭਿਆਨਕ ਸੜਕ ਹਾਦਸੇ ਦੌਰਾਨ ਉਹ ਕਾਫੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਸੀ ਜਿਸ ਨੂੰ ਐਲ.ਏ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਹੋਇਆ ਸੀ ਪਰ ਉਸਦੀ ਮੌਤ ਹੋ ਗਈ ਹੈ।

Leave a Comment

Your email address will not be published. Required fields are marked *

Scroll to Top