ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਕੱਢਿਆ 8 ਸਾਲਾਂ ਤੋਂ ਸਾਂਹ ਦੀ ਨਾਲੀ `ਚ ਫਸਿਆ ਸੀ 25 ਪੈਸੇ ਦਾ ਸਿੱਕਾ
ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 11:49 AM
ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਕੱਢਿਆ 8 ਸਾਲਾਂ ਤੋਂ ਸਾਂਹ ਦੀ ਨਾਲੀ `ਚ ਫਸਿਆ ਸੀ 25 ਪੈਸੇ ਦਾ ਸਿੱਕਾ
ਬਨਾਰਸ : ਕਹਿੰਦੇ ਹਨ ਕਿ ਭਗਵਾਨ ਤੋਂ ਬਾਅਦ ਡਾਕਟਰ ਹੀ ਧਰਤੀ ਮਨੁੱਖ ਲਈ ਦੂਸਰੇ ਭਗਵਾਨ ਦਾ ਰੂਪ ਹੁੰਦਾ ਹੈ ਦੀ ਮਿਸਾਲ ਉਸ ਸਮੇਂ ਸੱਚੀ ਹੋ ਗਈ ਜਦੋਂ ਇਕ 40 ਸਾਲਾ ਵਿਅਕਤੀ ਦੇ ਅੰਦਰ ਫਸੇ 25 ਪੈਸੇ ਦੇ ਸਿੱਕੇ ਨੂੰ ਡਾਕਟਰਾਂ ਨੇ ਓਪਰੇਸ਼ਨ ਰਾਹੀਂ ਕੱਢਿਆ। ਦੱਸਣਯੋਗ ਹੈ ਕਿ ਉਕਤ ਸਿੱਕਾ ਪਿਛਲੇ 8 ਸਾਲਾਂ ਤੋਂ ਵਿਅਕਤੀ ਦੇ ਸਰੀਰ ਵਿਚ ਸੀ। ਪ੍ਰਸਿੱਧ ਡਾਕਟਰ ਸਿਧਾਰਥ ਲਖੋਟੀਆ ਅਤੇ ਡਾ. ਐਸ.ਕੇ. ਮਾਥੁਰ ਦੀ ਅਗਵਾਈ ਵਿੱਚ ਕਾਰਡੀਓ ਥੌਰੇਸਿਕ ਸਰਜਨਾਂ ਅਤੇ ਅਨੱਸਥੀਸੀਓਲੋਜਿਸਟਸ ਦੀ ਇੱਕ ਟੀਮ ਦੁਆਰਾ ਕੀਤਾ ਗਿਆ। ਡਾ: ਸਿਧਾਰਥ ਨੇ ਦੱਸਿਆ ਕਿ ਵੱਡੀ ਉਮਰ ਦੇ ਲੋਕਾਂ ਵਿੱਚ ਸਿੱਕਾ 8 ਸਾਲ ਤੱਕ ਸਾਹ ਦੀ ਨਾਲੀ ਵਿੱਚ ਫਸਣ ਦੇ ਮਾਮਲੇ ਘੱਟ ਹੀ ਸਾਹਮਣੇ ਆਉਂਦੇ ਹਨ। ਵਿਅਕਤੀ ਦੀ ਦਮ ਘੁਟਣ ਕਾਰਨ ਮੌਤ ਹੋ ਸਕਦੀ ਸੀ।